ਪੰਜਾਬ ਦੀਅਾਂ ਜੜਾਂ ਵਿੱਚ ਬੈਠ ਚੁੱਕੇ ੲਿਸ ਪੱਛਮੀ ਸੱਭਿਅਤਾ ਦੇ ਕੀੜੇ ਨੂੰ ਹੁਣ ਕੱਢਿਅਾ ਤਾਂ ਨਹੀ ਜਾ ਸਕਦਾ ਪਰ ਮੇਰੇ ਵਾਂਗ ਸੋਸ਼ਲ ਮੀਡੀਆ ਉੱਪਰ ਅੱਜ ਦੇ ਪੰਜਾਬ ਦੇ ਹਾਲਾਤ ਬਾਰੇ ਲਿਖ ਲਿਖ ਕੇ ਆਪਣੀ ਮੂਰਖਤਾ ਜਰੂਰ ਪੇਸ਼ ਕੀਤੀ ਜਾ ਸਕਦੀ ਹੈ । "ਸਭ ਦੀ ਆਪੋ ਆਪਣੀ ਸੋਚ ਹੈ , ਆਪੋ ਆਪਣੀ ਜ਼ਿੰਦਗੀ ਹੈ " ਬੱਸ ਇਹੀ ਕੁਛ ਕਹਿਣ ਲਈ ਤਾਂ ਰਹਿ ਗਿਆ ਹੈ ਸਾਡੇ ਕੋਲ । ਜੇ ਕੋਈ ਸਮਝਾਵੇ ਤਾਂ ਇਦਾਂ ਦੇ ਜਵਾਬ ਅਕਸਰ ਮਿਲ ਜਾਂਦੇ ਜਾਂ ਫਿਰ ਇਹ ਕਹਿ ਦਿੱਤਾ ਜਾਂਦਾ ਕਿ ਮਾਡਰਨ ਜਮਾਨੇ ਦੇ ਨਾਲ ਚੱਲਣਾ ਸਿਖੋ । ਕਿਉਂਕਿ ਅੱਜ ਕਲ ਸਭ ਮਾਡਰਨ ਹੋ ਚੁੱਕਾ ਹੈ । ਪਰ ਜੇ ਮਾਡਰਨ ਹੋ ਹੀ ਚੁੱਕਾ ਹੈ ਤਾਂ ਇਹਦਾ ਮਤਲਬ ਇਹ ਨਹੀ ਕਿ ਹੁਣ ਆਪਾ ਆਪਣੀ ਭਾਸ਼ਾ , ਆਪਣਾ ਪਹਿਰਾਵਾ ਛੱਡ ਕੇ ਮਾਡਰਨ ਭਾਸ਼ਾ ਅਤੇ ਪਹਿਰਾਵੇ ਨੂੰ ਹੀ ਆਪਣੀ ਜ਼ਿੰਦਗੀ ਦਾ ਅਧਾਰ ਬਣਾ ਲਈਏ । ਅੱਜ ਤਾਂ ਇਹੀ ਕੁਝ ਦੇਖਕੇ ਨਹੀ ਰਹਿ ਹੋ ਰਿਹਾ , ਕਲ ਕਿਤੇ ਕੁਝ ਵਖਰਾ ਹੀ ਦੇਖਣ ਨੂੰ ਨਾ ਮਿਲਜੇ । ਦੁਨੀਆ ਰੱਬ ਨਾਲੋ ਵੀ ਅੱਗੇ ਜਾਣ ਨੂੰ ਫਿਰਦੀ ਆ ਮੰਗਲਾ .... ਹਜੇ ਪਤਾ ਨੀ ਕੀ ਕੁਝ ਹੋਣਾ .... #Khalsa_Empire
No comments:
Post a Comment