ਧਰਮ ਨੇ ਕਦੀ ਕੁਝ ਗ਼ਲਤ ਨਹੀਂ ਸਿਖਾਇਆ। ਜੇਕਰ ਧਰਮ ਦੀ ਕਿਸੇ ਨੂੰ ਅਸਲੀ ਪਰਿਭਾਸ਼ਾ ਪਤਾ ਹੈ ਤਾਂ ਉਹ ਕਦੇ ਕੁਝ ਗ਼ਲਤ ਕਰੇਗਾ ਹੀ ਨਈ। ਧਰਮ ਦੀ ਵਿਆਖਿਆ ਬਹੁਤੇ ਨਹੀਂ ਪਰ ਸਭ ਆਪਣੇ ਵੱਲੋਂ ਹੀ ਕਰਦੇ ਨੇ ਅਤੇ ਦਾਸ ਨੂੰ ਜੋ ਗੁਰੂ ਗਰੰਥ ਸਾਹਿਬ ਜੀ ਵਿੱਚੋ ਸਿੱਖਣ ਨੂੰ ਮਿਲਿਆ, ਉਸ ਨੂੰ ਹੀ ਸਿਰ ਮੱਥੇ ਪ੍ਰਵਾਨ ਕਰਕੇ ਚੱਲਣ ਦੀ ਸੋਝੀ ਉਸ ਪ੍ਰਮਾਤਮਾ ਪਾਸੋਂ ਮੰਗੀ ਹੈ। ਗੁਰੂ ਗਰੰਥ ਸਾਹਿਬ ਜੀ ਵਿਚ ਧਰਮ ਬਾਰੇ ਲਿਖਿਆ ਹੈ :-
" ਸਰਬ ਧਰਮ ਮਹਿ ਸ੍ਰੇਸਟ ਧਰਮੁ || ਹਰਿ ਕੋ ਨਾਮੁ ਜਪਿ ਨਿਰਮਲ ਕਰਮੁ || "
ਗੁਰੂ ਜੀ ਨੇ ਤਾਂ ਇਹੀ ਸਿਖਾਇਆ ਏ ਕਿ ਸਾਰੇ ਧਰਮਾਂ ਤੋਂ ਉੱਤਮ ਧਰਮ ਉਸ ਪ੍ਰਮਾਤਮਾ ਦਾ ਨਾਮ ਜੱਪਣਾ ਅਤੇ ਚੰਗੇ ਕਰਮ ਕਰਨਾ ਹੀ ਹੈ ਪਰ ਅਸੀਂ ਲੋਕ ਖੁਦ ਹੀ ਸਭ ਨੂੰ ਵੰਡ ਦਿੱਤਾ ਅਤੇ ਗੁਰੂ ਸਾਹਿਬ ਦੀ ਇਕ ਨਹੀਂ ਸੁਣੀ। ਜਿਹਨਾਂ ਦਾ ਅਸੀਂ ਖੁਦ ਨਾਮਕਰਨ ਕਰਦੇ ਹਾਂ ਅਸਲ ਵਿਚ ਉਹ ਕੋਈ ਧਰਮ ਨਹੀਂ ਜਿਵੇਂ ਕਿ ਅੱਜ ਸਿੱਖ ਪੰਥ ਨੂੰ ਸਿੱਖ "ਧਰਮ" ਕਹਿਣ ਲੱਗ ਗਏ ਅਸੀਂ। ਕੋਈ ਮੇਰਾ ਵੀਰ ਭੈਣ ਦਾਸ ਨੂੰ ਦੱਸ ਕੇ ਗਿਆਨ ਵਿਚ ਵਾਧਾ ਕਰੇ ਕਿ ਗੁਰਬਾਣੀ ਵਿਚ ਕਿਥੇ ਲਿਖਿਆ ਕਿ ਸਿੱਖ ਕੋਈ ਧਰਮ ਹੈ ? ਸਿੱਖ ਇਕ ਪੰਥ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ। ਸਿੱਖ ਕਹਿੰਦੇ ਨੇ ਸਿੱਖਣ ਵਾਲੇ ਨੂੰ , ਜਿਵੇਂ ਕਿ ਅਸੀਂ ਸਭ ਸਿਖਿਆਰਥੀ ਹਾਂ ਤੇ ਗੁਰੂ ਹੁੰਦਾ ਹੈ ਸਿਖਾਉਣ ਵਾਲਾ। ਅਸੀਂ ਗੁਰੂ ਗਰੰਥ ਸਾਹਿਬ ਜੀ ਵਿਚ ਜੋ ਲਿਖਿਆ ਹੈ ਉਸ ਦਾ ਜਾਪ ਕਰਕੇ ਇੱਕ ਤਾਂ ਅਸੀਂ ਪ੍ਰਮਾਤਮਾ ਨਾਲ ਜੁੜਦੇ ਹਾਂ ਤੇ ਦੂਸਰਾ , ਜੋ ਅਸੀਂ ਪੜ੍ਹਦੇ ਹਾਂ ਉਸ ਉੱਪਰ ਅਮਲ ਕਰਕੇ ਜੀਵਨ ਉੱਪਰ ਲਾਗੂ ਕਰਦੇ ਹਾਂ। ਜੇਕਰ ਜੀਵਨ ਉੱਪਰ ਲਾਗੂ ਕਰਾਂਗੇ ਤਾਂ ਹੀ ਨਿਰਮਲ ਕਰਮ ਕਰ ਸਕਾਂਗੇ ਨਹੀਂ ਤਾਂ ਬਿਨਾ ਸੋਝੀ ਦੇ ਅਸੀਂ ਕੁਝ ਵੀ ਚੰਗਾ ਨਹੀਂ ਕਰ ਸਕਦੇ। ਸੋਝੀ ਹੋਊਗੀ ਤਾਂ ਫਰਕ ਪਤਾ ਲਗੇਗਾ , ਕੀ ਗ਼ਲਤ ਅਤੇ ਕੀ ਠੀਕ ਹੈ।
ਗੁਰੂ ਗਰੰਥ ਸਾਹਿਬ ਜੀ ਨੇ ਸਾਨੂੰ ਸਭ ਨੂੰ ਬਹੁਤ ਹੀ ਸੌਖੇ ਸ਼ਬਦਾਂ ਵਿਚ ਸਮਝਾਇਆ ਹੈ :-
" ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ "
ਇਥੇ ਧਰਮ ਕਮਾਉਣ ਦਾ ਮਤਲਬ ਹੈ ਚੰਗੇ ਕਰਮ ਕਰਨੇ , ਸਾਫ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਚੰਗੇ ਕਰਮ ਕਰਨ ਵਾਲੇ ਨੂੰ ਧਰਮੀ ਕਹਿੰਦੇ ਨੇ ਅਤੇ ਜੋ ਪਾਪ ਕਰਦਾ ਹੈ ਉਸਨੂੰ ਪਾਪੀ। ਉਹ ਲੋਕ ਵੀ ਪਾਪੀ ਹੀ ਗਿਣੇ ਜਾਂਦੇ ਨੇ ਜੋ ਸਭ ਦੇ ਸਾਹਮਣੇ ਧਰਮੀ ਹੋਣ ਦਾ ਦਿਖਾਵਾ ਕਰਦੇ ਨੇ ਅਤੇ ਪਿੱਠ ਪਿੱਛੇ ਪਾਪ ਕਮਾਉਂਦੇ ਨੇ। ਕਾਸ਼ ਅਸੀਂ ਗੁਰਬਾਣੀ ਪੜ੍ਹ ਕੇ ਵਿਚਾਰ ਲੈਂਦੇ ਤਾਂ ਅਸੀਂ ਅੱਜ ਇਹ ਨਾ ਕਹਿੰਦੇ ਕਿ ਧਰਮੀ ਲੋਕ ਗ਼ਲਤ ਨੇ ਅਤੇ ਧਰਮ ਲੜਾਈਆਂ ਕਰਵਾਉਂਦਾ ਹੈ ਜਾਂ ਵਖਰੇਵਾਂ ਪੈਦਾ ਕਰਦਾ ਹੈ। ਧਰਮੀ ਇਨਸਾਨ ਕੌਣ ਹੁੰਦਾ ਹੈ ਉਹ ਗੁਰੂ ਸਾਹਿਬ ਨੇ ਸਾਨੂੰ ਦੱਸ ਦਿੱਤਾ ਹੈ।
ਧਰਮ ਨੂੰ ਨਿਯਮ ਵੀ ਕਿਹਾ ਗਿਆ ਹੈ ਜਿਵੇਂ ਇਹ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ , ਇਹ ਸਭ ਧਰਮ (ਨਿਯਮ) ਕਰਕੇ ਹੀ ਚੱਲ ਰਹੀ ਹੈ। ਲੋਕਾਂ ਨੇ ਇਕ ਮਨਘੜਤ ਗੱਲ ਬਣਾਈ ਹੈ ਕਿ ਧਰਤੀ ਨੂੰ ਕਿਸੇ ਬਲਦ ਨੇ ਚੁੱਕਿਆ ਹੋਇਆ ਹੈ ਅਤੇ ਅਸੀਂ ਬਚਪਨ ਤੋਂ ਹੀ ਇਹ ਗੱਲ ਸੁਣਦੇ ਆਏ ਹਾਂ ਕਿ ਜਦੋਂ ਭੁਚਾਲ ਆਉਂਦਾ ਹੈ ਤਾਂ ਬਲਦ ਧਰਤੀ ਨੂੰ ਆਪਣੇ ਦੂਸਰੇ ਸਿੰਗ ਉੱਪਰ ਚੁੱਕਣ ਕਾਰਨ ਆਉਂਦਾ ਹੈ। ਪਰ ਅੱਜ ਸੱਚ ਸਭ ਦੇ ਸਾਹਮਣੇ ਹੈ ਅਤੇ ਇਹੀ ਸੱਚ ਅੱਜ ਤੋਂ ਲਗਭਗ 500 ਸਾਲ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੱਸ ਗਏ ਜੋ ਕਿ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ਼ ਹੈ :-
" ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ "
ਗੁਰੂ ਸਾਹਿਬ ਫੁਰਮਾਉਂਦੇ ਨੇ ਜਿਸਨੂੰ ਲੋਕ ਬਲਦ ਕਹਿੰਦੇ ਨੇ ਆਖਿਰ ਉਹ ਧਰਮ (ਨਿਯਮ) ਹੈ। ਜੋ ਕਿ ਦਇਆ ਦਾ ਪੁੱਤਰ ਹੈ ਭਾਵ ਕਿ ਅਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ ਧਰਮ ਰੂਪੀ ਨਿਯਮ ਬਣਾ ਦਿੱਤਾ ਹੈ। ਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖ ਨੂੰ ਜਨਮ ਦਿੱਤਾ ਭਾਵ ਸੁਖ ਸ਼ਾਂਤੀ ਪੂਰਵਕ ਨਿਯਮਾਂ ਵਿਚ ਚੱਲਣਾ ਅਤੇ ਉਹਨਾਂ ਦੀ ਉਲੰਘਣਾ ਨਾ ਕਰਨੀ , ਜਿਸ ਨਾਲ ਸ੍ਰਿਸ਼ਟੀ ਵਿਚ ਟਿਕਾਉ ਬਣਿਆ ਹੈ। ਇਹ ਰਾਤਾਂ , ਰੁੱਤਾਂ , ਦਿਨ , ਵਾਰ , ਹਵਾ , ਪਾਣੀ , ਅੱਗ ਅਤੇ ਪਾਤਾਲ ਸਭ ਉਸ ਪ੍ਰਮਾਤਮਾ ਨੇ ਇਕ ਨਿਯਮ (ਧਰਮ) ਵਿਚ ਟਿਕਾ ਦਿੱਤੇ ਹਨ ਅਤੇ ਧਰਤੀ ਨੂੰ ਧਰਮ ਕਮਾਉਣ (ਚੰਗੇ ਕਰਮ ਅਤੇ ਨਾਮ ਜੱਪਣਾ) ਦਾ ਅਸਥਾਨ ਬਣਾਇਆ ਹੈ :-
" ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ "
ਫਿਲਹਾਲ ਧਰਮ ਦੇ ਨਾਮ ਤੋਂ ਲੋਕਾਂ ਨੂੰ ਭੜਕਾਉਣ ਵਾਲਿਆਂ ਲਈ ਅਜੇ ਇੰਨਾ ਗਿਆਨ ਹੀ ਕਾਫੀ ਹੈ ਅਤੇ ਜੇਕਰ ਉਹ ਖੁਦ ਸਮਝਣਾ ਚਾਹੁੰਦੇ ਨੇ ਤਾਂ ਗੁਰਬਾਣੀ ਪੜ੍ਹ ਕੇ ਵਿਚਾਰ ਕਰਕੇ ਜੀਵਨ ਉੱਪਰ ਲਾਗੂ ਜਰੂਰ ਕਰਿਓ। ਫਿਰ ਸਮਝ ਆ ਜਾਏਗੀ ਕਿ ਧਰਮ ਲੋਕਾਂ ਵਿਚ ਲੜਾਈਆਂ ਪਵਾਉਂਦਾ ਹੈ ਜਾਂ ਆਪਣੀ ਮੱਤ ਅਨੁਸਾਰ ਚੱਲਣ ਵਾਲਾ ਮਨੁੱਖ ? ਵੈਸੇ ਇਕ ਗੱਲ ਸਪਸ਼ਟ ਕਰ ਦਈਏ ਕਿ ਪ੍ਰਮਾਣੂ ਬੰਬ ਕਿਸੇ ਧਰਮ ਨੇ ਨਹੀਂ ਬਣਾਏ ਬਲਕਿ ਮਨੁੱਖ ਨੇ ਬਣਾਏ ਨੇ ਜੋ ਸਭ ਕੁਝ ਆਪਣੇ ਹੱਥ ਵੱਸ ਕਰਨਾ ਚਾਹੁੰਦਾ ਹੈ। ਬਸ ਇਸੇ ਕਰਕੇ ਅੱਜ ਮਨੁੱਖ ਹੀ ਮਨੁੱਖ ਦਾ ਦੁਸ਼ਮਣ ਬਣਿਆ ਹੋਇਆ ਏ। ਦਾਸ ਦੀ ਤਾਂ ਇਕ ਹੀ ਬੇਨਤੀ ਹੈ ਕਿ ਗੁਰਬਾਣੀ ਪੜ੍ਹੋ , ਵਿਚਾਰੋ ਅਤੇ ਜੀਵਨ ਉੱਪਰ ਲਾਗੂ ਕਰੋ ਅਤੇ ਦਾਸ ਨਾਲ ਵਿਚਾਰ ਜਰੂਰ ਕਰਿਆ ਕਰੋ ਤਾਂ ਜੋ ਦਾਸ ਨੂੰ ਕੁਝ ਨਵਾਂ ਸਿੱਖਣ ਨੂੰ ਮਿਲੇ। ਚਲਦਾ ... #Khalsa_Empire

No comments:
Post a Comment