ਭਾਗ - 1 :-
ਅਸਲੀ ਸਿੱਖ ਦੀ ਪਹਿਚਾਣ ਕਰਨਾ ਅੱਜ ਦੇ ਸਮੇ ਵਿਚ ਬਹੁਤ ਮੁਸ਼ਕਿਲ ਹੋ ਗਿਆ ਹੈ। ਜਿਵੇਂ ਸ਼ੇਰ ਦਾ ਲਿਬਾਸ ਪਹਿਨਣ ਨਾਲ ਭੇਡ ਸ਼ੇਰ ਨਹੀਂ ਬਣ ਜਾਂਦੀ ਉਵੇਂ ਹੀ ਪੱਗ ਬੰਨ ਕੇ ਅਤੇ ਨਾਮ ਦੇ ਪਿੱਛੇ ਸਿੰਘ ਲਗਾ ਕੇ ਕੋਈ ਸਿੱਖ ਨਹੀਂ ਬਣ ਜਾਂਦਾ। ਸਿੱਖ ਬਣਨ ਦੇ ਕੁਝ ਨਿਯਮ ਨੇ ਜੋ ਕੁਦਰਤ ਵੱਲੋਂ ਨਿਸ਼ਚਿਤ ਕੀਤੇ ਗਏ ਨੇ ਅਤੇ ਕੁਝ ਗੁਰੂ ਸਾਹਿਬਾਨ ਨੇ ਨਿਸ਼ਚਿਤ ਕੀਤੇ ਹਨ ਜਿਵੇਂ ਕਿ ਸਿੱਖ ਕਦੇ ਦਾਹੜੀ ਕੇਸ ਨਹੀਂ ਕੱਟਦਾ ਅਤੇ ਗੁਰਬਾਣੀ ਅਨੁਸਾਰ ਉਹ ਗੁਰੂ ਦੇ ਭਾਣੇ ਵਿਚ ਚਲਦਾ ਹੈ। ਭਾਣੇ ਵਿਚ ਚੱਲ ਕੇ ਭਾਣਾ ਮੰਨ ਲੈਣਾ ਹੀ ਸਿੱਖ ਦਾ ਅਸਲੀ ਫਰਜ਼ ਹੈ ਕਿਉਂਕਿ ਦੁਨੀਆ ਉੱਪਰ ਜੋ ਕੁਝ ਵੀ ਆਇਆ ਹੈ ਉਸ ਸਭ ਦਾ ਅੰਤ ਨਿਸ਼ਚਿਤ ਹੈਅਤੇ ਇਹ ਆਪਾਂ ਸਭ ਜਾਣਦੇ ਹਾਂ ਪਰ ਫਿਰ ਵੀ ਉਸ ਪ੍ਰਮਾਤਮਾ ਦੇ ਭਾਣੇ ਨੂੰ ਅਸੀਂ ਨਕਾਰ ਦਿੰਦੇ ਹਾਂ ਤੇ ਉਸ ਨੂੰ ਦੋਸ਼ ਦੇਣ ਲੱਗ ਜਾਂਦੇ ਹਾਂ ਜੋ ਕਿ ਸਿੱਖੀ ਦੇ ਉਲਟ ਹੈ। ਗੁਰੂ ਸਾਹਿਬ ਨੇ ਸਾਨੂੰ ਇਕ ਵੱਖਰਾ ਸਰੂਪ ਬਖਸ਼ਿਆ ਪਰ ਅਸੀਂ ਉਸ ਸਰੂਪ ਦੀ ਕਦਰ ਨਹੀਂ ਕੀਤੀ ਅਤੇ ਆਪਣੇ ਗੁਰੂ ਦੇ ਉਸ ਭਾਣੇ ਦੇ ਉਲਟ ਚਲਣ ਲੱਗ ਗਏ ਅਤੇ ਅਮ੍ਰਿਤ ਛਕਣ ਤੋਂ ਮੂੰਹ ਫੇਰ ਕੇ ਅਸੀਂ ਆਪਣੀ ਅਲੱਗ ਹੀ ਜ਼ਿੰਦਗੀ ਜਿਉਣ ਲੱਗ ਗਏ ਹਾਂ ਅਤੇ ਅਕਸਰ ਇਹੀ ਕਹਿੰਦੇ ਹਾਂ ਕਿ ਬੱਸ ਦਿਲ ਸਾਫ ਰੱਖੋ। ਕਈ ਤਾਂ ਉਦਾਹਰਨਾਂ ਹੀ ਬਹੁਤ ਦਿੰਦੇ ਨੇ ਦੂਸਰਿਆਂ ਦੀਆਂ , ਕਹਿੰਦੇ ਰਹਿਣਗੇ ਜੀ ਅਖੇ ਫਲਾਣਾ ਅਮ੍ਰਿਤਧਾਰੀ ਗ਼ਲਤ ਕੰਮ ਕਰਦਾ ਆ, ਉਹ ਤਾਂ ਸ਼ਰਾਬ ਵੀ ਪੀਂਦਾ , ਮੀਟ ਵੀ ਖਾਂਦਾ ", ਅਸੀਂ ਇਹ ਸਭ ਤਾਂ ਨਹੀਂ ਕਰਦੇ ਬੱਸ ਦਿਲ ਸਾਫ ਰੱਖੋ ਅਮ੍ਰਿਤ ਛਕਣ ਦੀ ਲੋੜ ਨਹੀਂ। ਇਸ ਗੱਲ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਦਾ ਆਪਣੇ ਗੁਰੂ ਉੱਪਰ ਕਿੰਨਾ ਵਿਸ਼ਵਾਸ਼ ਹੈ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੂੰ ਆਪਣੇ ਕਰਮ ਆਪ ਕਰਨੇ ਆ ਤੇ ਤੈਨੂੰ ਉਹਨਾਂ ਕਰਮਾਂ ਦਾ ਹੀ ਫਲ ਮਿਲਣਾ ਆ , ਤੈਨੂੰ ਜੋ ਗੁਰੂ ਸਾਹਿਬ ਨੇ ਕਿਹਾ ਕਰਨ ਲਈਂ ਤੂੰ ਉਹ ਕਰ ਤਾਂ ਸਹੀ , ਜੋ ਸਰੂਪ ਤੈਨੂੰ ਬਖਸ਼ਿਆ ਆ ਤੂੰ ਉਸ ਸਰੂਪ ਵਿਚ ਆਪਣੇ ਆਪ ਨੂੰ ਢਾਲ ਤਾਂ ਸਹੀ ਪਰ ਅਫਸੋਸ ਅੱਜ ਪੱਗ ਤਾਂ ਬੰਨੀ ਹੋਈ ਹੈ ਪਰ ਗੁਰੂ ਬਦਲ ਗਏ ਸਭ ਦੇ। ਕੋਈ ਨਹੀਂ ਕਹਿੰਦਾ ਮੈਂ ਸਿੱਖ ਹਾਂ ਸਭ ਕਹਿੰਦੇ ਨੇ ਮੈਂ ਮਿਸ਼ਨਰੀ ਆ ,ਮੈਂ ਟਕਸਾਲੀ ਆ , ਮੈਂ ਡੇਰੇ ਵਾਲਿਆਂ ਦਾ ਸ਼ਗਿਰਦ ਆ , ਮੈਂ ਮਸਤਾਂ ਦੀ ਕੰਜਰੀ ਆ , ਮੈਂ ਰਾਧਾ ਸਵਾਮੀ ਆ , ਮੈਂ ਨਿਰੰਕਾਰੀ ਆ , ਮੈਂ ਫਲਾਣੇ ਬਾਬੇ ਦਾ ਚੇਲਾ ਆ। ਇਹਨਾਂ ਵਿਚ ਸਭ ਦੇ ਤਾਂ ਨਹੀਂ ਪਰ ਕੁਝ ਬੰਦਿਆ ਦੇ ਪੱਗ ਬੰਨੀ ਹੋਈ ਮਿਲ ਜਾਵੇਗੀ ਤੇ ਬਹੁਤੇ ਇਹ ਵੀ ਕਹਿਣਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਪਰ ਕਦੇ ਇਹ ਨਹੀਂ ਕਹਿਣਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਦੇ ਹਾਂ। ਮੈਂ ਕਿਸੇ ਬਾਰੇ ਗ਼ਲਤ ਨਹੀਂ ਲਿਖ ਰਿਹਾ ਬਸ ਜੋ ਸੱਚ ਹੈ ਓਹੀ ਪੇਸ਼ ਕਰ ਰਿਹਾ ਕਿਉਂਕਿ ਸਮਾਜ ਵਿਚ ਜੋ ਕੁਝ ਵੀ ਚਲ ਰਿਹਾ ਹੈ ਉਸ ਬਾਰੇ ਲਿਖਣ ਨੂੰ ਨਿੰਦਾ ਨਹੀਂ ਕਹਿੰਦੇ। ਸਿੱਖ ਅਖਵਾਉਣ ਵਾਲਾ ਕਦੇ ਰੌਲਾ ਨਹੀਂ ਪਾਉਂਦਾ , ਓਹਦੇ ਬਾਰੇ ਤਾਂ ਇਥੋਂ ਪਤਾ ਚਲ ਹੀ ਜਾਂਦਾ ਹੈ ਕਿ ਉਹ ਗੁਰੂ ਦੇ ਭਾਣੇ ਵਿਚ ਚਲਦਾ ਹੈ ਵੀ ਜਾਂ ਨਹੀਂ। ਬਾਕੀ ਰਹੀ ਗੱਲ ਬਾਬਿਆਂ ਦੇ ਚੇਲਿਆਂ ਦੀ ਜੋ ਭੇਸ ਤਾਂ ਸਿੱਖੀ ਵਾਲਾ ਬਣਾ ਕੇ ਫਿਰਦੇ ਨੇ ਅਤੇ ਨਾਮ ਪਿੱਛੇ ਸਿੰਘ ਵੀ ਲਗਾਉਂਦੇ ਨੇ ਉਹ ਜਰਾ ਇਤਿਹਾਸ ਫਰੋਲ ਕੇ ਦੇਖ ਲੈਣ ਜਿਹੜਾ ਇਤਿਹਾਸ ਖੂਨ ਨਾਲ ਲਿਖਿਆ ਗਿਆ ਹੈ ਅਤੇ ਜਿਸ ਵਿੱਚੋ ਸਿੱਖੀ ਦੀ ਮਹਿਕ ਆਉਂਦੀ ਹੈ। ਉਹ ਇਤਿਹਾਸ ਡੇਰੇ ਵਿਚ ਬੈਠੇ ਬਾਬਿਆਂ ਨੇ ਨਹੀਂ ਬਲਕਿ ਅਮ੍ਰਿਤ ਛਕਣ ਵਾਲੇ, ਗੁਰੂ ਦੇ ਭਾਣੇ ਵਿਚ ਚਲਣ ਵਾਲਿਆਂ ਨੇ ਹੀ ਸਿਰਜਿਆ ਹੈ। ਗੁਰਬਾਣੀ ਵਿੱਚੋ ਕੁਝ ਸ਼ਬਦ ਆਪਣੇ ਮਤਲਬ ਲਈ ਕੱਢ ਲੈਣ ਵਾਲੇ ਨੂੰ ਗੁਰੂ ਦਾ ਸਿੱਖ ਅਖਵਾਉਣ ਦਾ ਹੱਕ ਹੈ ਜਾਂ ਨਹੀਂ ਇਹ ਉਹ ਲੋਕ ਆਪ ਦੇਖਣ ਜੋ ਅਜੇ ਮੇਰੇ ਵਾਂਗੂ ਸਿੱਖੀ ਦੀ ਪਹਿਲੀ ਪੌੜੀ ਵੀ ਨਹੀਂ ਚੜੇ ਹੁੰਦੇ ਤੇ ਆਪਣੇ ਆਪ ਨੂੰ ਵਿਧਵਾਨ ਸਮਝਣ ਲੱਗ ਜਾਂਦੇ ਨੇ। ਗੁਰੂ ਦਾ ਭਾਣਾ ਆਖਿਰ ਕੀ ਹੈ ਇਸ ਬਾਰੇ ਵਿਚਾਰ ਅੱਗੇ ਵਾਲੀ ਪੋਸਟ ਵਿਚ ਜਰੂਰ ਲਿਖਾਂਗੇ ਅਗਰ ਗੁਰੂ ਸਾਹਿਬ ਨੇ ਚਾਹਿਆ ... ਹੁਣ ਚਲਦਾ ....#Khalsa_Empire

No comments:
Post a Comment