ਲੜਾਈ ਹਮੇਸ਼ਾ ਵਿਚਾਰਾਂ ਤੋਂ ਸ਼ੁਰੂ ਹੁੰਦੀ ਹੈ । ਜਦੋਂ ਕਿਸੇ ਦੂਸਰੇ ਦੇ ਵਿਚਾਰ ਆਪਣੇ ਉਲਟ ਹੋ ਜਾਣ ਤਾਂ ਉਦੋ ਹੀ ਉਹ ਵਿਚਾਰ ਲੜਾਈ ਦਾ ਰੂਪ ਧਾਰਨ ਕਰ ਲੈਂਦੇ ਨੇ , 6 ਜੂਨ 1984 ਵਿਚ ਵੀ ਕੁਝ ਅਜਿਹਾ ਹੀ ਹੋਇਆ ਸੀ ਪਰ ਸਰਕਾਰ ਦਾ ਜੋਰ ਅਤੇ ਕਈ ਮੀਡੀਆ ਵੱਲੋਂ ਬੋਲੀ ਗਈ ਸਰਕਾਰ ਦੀ ਬੋਲੀ ਦੁਆਰਾ ਵਿਚਾਰਾਂ ਦੀ ਲੜਾਈ ਨੂੰ ਹੋਰ ਹਾਲਾਤ ਬਣਾ ਕੇ ਪੇਸ਼ ਕੀਤਾ ਗਿਆ । ਪਰ ਝੂਠ ਕਦੇ ਲੁਕਿਆ ਨਹੀ ਰਹਿੰਦਾ ਅਤੇ ਅੱਜ ਸਭ ਕੁਝ ਸਾਹਮਣੇ ਆ ਚੁਕਾ ਹੈ ਕਿ ਉਦੋਂ ਲੜਾਈ ਵਿਚਾਰਾਂ ਦੀ ਸੀ ਜਾਂ ਸਰਕਾਰ ਵੱਲੋਂ ਦਿਖਾਏ ਜਾ ਰਹੇ ਝੂਠੇ ਹਾਲਾਤਾਂ ਦੀ । ਇਹ ਉਹ ਵਿਚਾਰਾਂ ਦੀ ਲੜਾਈ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਚੁਕੀ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕਿ " ਨਾ ਹਮ ਹਿੰਦੂ ਨਾ ਮੁਸਲਮਾਨ " ਅਤੇ ਇਹੀ ਤੁਸੀਂ ਗੁਰਬਾਣੀ ਵਿਚ 1036 ਅੰਗ ਉੱਤੇ ਵੀ ਲਿਖਿਆ ਦੇਖ ਸਕਦੇ ਹੋ (ਇਸੇ ਗੱਲ ਦੀ ਵਿਚਾਰ ਸਰਕਾਰ ਅੱਗੇ ਰਖੀ ਗਈ ਸੀ ਕਿ ਤੁਸੀਂ ਧਾਰਾ 25 b ਵਿਚ ਸਿਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਹੋਣ ਕਰਕੇ ਉਸ ਧਾਰਾ ਨੂੰ ਖਤਮ ਕਰੋ ਪਰ ਵਿਚਾਰਾਂ ਦੀ ਲੜਾਈ ਨੂੰ ਕੋਈ ਹੋਰ ਮੋੜ ਦੇ ਕੇ ਜੋ ਹਾਲਤ ਦਿਖਾਏ ਗਏ ਉਸ ਹਾਲਾਤਾਂ ਨੇ ਤਾਂ ਸਿਖਾਂ ਦੇ ਹਿਰਦੇ ਹੀ ਵਲੂੰਧਰ ਕੇ ਰਖ ਦਿਤੇ) । ਵੱਖਰੀ ਸੋਚ ਅਤੇ ਵੱਖਰੀ ਪਹਿਚਾਣ ਕਰਕੇ ਗੁਰੂ ਸਾਹਿਬਾਨ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਰਕੇ ਇਹ ਵਿਚਾਰਾਂ ਦੀ ਲੜਾਈ ਨਿਰੰਤਰ ਜਾਰੀ ਰਹੀ ਅਤੇ ਭਿਅੰਕਰ ਰੂਪ ਧਾਰਨ ਕਰ ਗਈ ਜਿਸਦਾ ਨਤੀਜਾ 1984 ਵਿਚ ਹਰਿਮੰਦਰ ਸਾਹਿਬ ਉੱਪਰ ਹੋਏ ਤੀਜੇ ਹਮਲੇ ਦੇ ਰੂਪ ਵਿੱਚ ਸਾਹਮਣੇ ਆਇਆ ਪਰ ਇਸਨੂੰ ਪੇਸ਼ ਅਜਿਹੇ ਤਰੀਕੇ ਨਾਲ ਕੀਤਾ ਗਿਆ ਕਿ ਆਪਣੇ ਹੀ ਲੋਕਾਂ ਵਿੱਚ ਗਲਤਫਹਿਮੀਆਂ ਦਾ ਸਿਲਸਿਲਾ ਜਾਰੀ ਹੋ ਗਿਆ । ਇਹ ਗਲਤਫਹਿਮੀਆਂ ਨੂੰ ਇਕ-ਦਮ ਦੂਰ ਨਹੀਂ ਕੀਤਾ ਜਾ ਸਕਦਾ ਪਰ ਇਸ ਬਾਰੇ ਜਾਗਰੂਕ ਕਰਨਾ ਬਹੁਤ ਜਰੂਰੀ ਹੈ , ਇਸ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਕਿਸੇ ਨੂੰ ਇਸ ਗੱਲ ਨਾਲ ਦੁਖ ਪਹੁੰਚ ਰਿਹਾ ਹੈ ਕਿਉਂਕਿ ਸਚ ਕੋੜਾ ਹੁੰਦਾ ਹੈ ਤੇ ਚੁਭਦਾ ਤੇ ਹੈ ਹੀ , ਦਰਅਸਲ ਦੁਖ ਤਾ ਸਾਨੂੰ ਉਦੋਂ ਹੁੰਦਾ ਹੈ ਜਦੋ ਕੋਈ ਸਿਖਾਂ ਨੂੰ ਅੱਤਵਾਦੀ ਦਸਦਾ ਹੈ ਤੇ ਸ਼੍ਰੀ ਹਰਿਮੰਦਿਰ ਸਾਹਿਬ ਉੱਪਰ ਹੋਏ ਹਮਲੇ ਨੂੰ ਜਾਇਜ਼ ਠਹਿਰਾਉਂਦਾ ਹੈ । ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ ਜਿਹਨਾ ਯੋਧਿਆਂ ਨੇ ਉਸ ਵਿਚਾਰਾਂ ਦੀ ਲੜਾਈ ਵਿਚ ਵਿਰੋਧੀਆਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਸ਼ਹਾਦਤ ਦਾ ਜਾਮ ਪੀਤਾ .... #Khalsa_Empire
No comments:
Post a Comment