ਭਾਰਤ ਵਿਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਨੇ । ਸਭ ਦਾ ਵੱਖਰਾ ਰਹਿਣ ਸਹਿਣ ਅਤੇ ਭਾਸ਼ਾ ਹੋਣ ਕਰਕੇ ਉਹਨਾਂ ਨੂੰ ਵੱਖਰਾ ਰਾਜ ਦੇਣਾ ਭਾਰਤ ਦੇਸ਼ ਨੂੰ ਚਲਾਉਣ ਵਾਲੇ ਰਾਜਨੀਤਿਕਾਂ ਦੇ ਹੱਥ ਵਿਚ ਹੈ ਪਰ ਜੇਕਰ ਰਾਜਨੀਤਿਕ ਲੋਕ ਸਿਰਫ ਇਕ ਧਰਮ ਅਤੇ ਭਾਸ਼ਾ ਨੂੰ ਹੀ ਉੱਚਾ ਚੁੱਕਣ ਲੱਗ ਜਾਣ ਤਾਂ ਉਸ ਦੇਸ਼ ਨੂੰ ਮਿਲੀ ਆਜ਼ਾਦੀ ਕਿਸੇ ਕੰਮ ਦੀ ਨਹੀਂ । ਦਰਅਸਲ ਆਜ਼ਾਦੀ ਦੇਸ਼ ਨੂੰ ਨਹੀਂ , ਦੇਸ਼ ਵਿਚ ਰਹਿੰਦੇ ਲੋਕਾਂ ਨੂੰ ਮਿਲਣੀ ਚਾਹੀਦੀ ਸੀ ਤਾਂ ਜੋ ਉਹਨਾਂ ਨੂੰ ਕਿਸੇ ਧਾਰਮਿਕ ਮਸਲਿਆਂ , ਭਾਸ਼ਾ ਅਤੇ ਉਹਨਾਂ ਦੇ ਪਹਿਰਾਵੇ ਦੀ ਵਿਰੋਧਤਾ ਦਾ ਸਾਹਮਣਾ ਨਾ ਕਰਨਾ ਪੈਂਦਾ। ਆਜ਼ਾਦੀ ਮਿਲੀ ਨੂੰ 69 ਸਾਲ ਹੋ ਗਏ ਪਰ ਆਜ਼ਾਦੀ ਸਿਰਫ ਗੋਰਿਆਂ ਦੀ ਗੁਲਾਮੀ ਤੋਂ ਮਿਲੀ ਅਤੇ ਸੁਣਿਆ ਏ ਉਹ ਵੀ ਚਰਖਾ ਕੱਤਣ ਨਾਲ ਮਿਲ ਗਈ। ਸ਼ਹੀਦਾਂ ਨੇ ਜੋ ਸ਼ਹਾਦਤਾਂ ਦਿਤੀਆਂ ਆਜ਼ਾਦੀ ਵਾਸਤੇ ਉਹਨਾਂ ਦਾ ਨਾਮ ਸਾਹਮਣੇ ਹੀ ਨਈਂ ਆਉਣ ਦਿੱਤਾ ਗਿਆ। ਪਰ ਹਾਲਾਤ ਬਦਲਦੇ ਹੀ ਰਹਿੰਦੇ ਨੇ ਤੇ ਸੱਚ ਕਦੇ ਲੁਕਿਆ ਨਈਂ ਰਹਿੰਦਾ। ਆਜ਼ਾਦੀ ਗੋਰਿਆਂ ਤੋਂ ਮਿਲੀ ਪਰ ਗੁਲਾਮੀ ਦਾ ਸੰਗਲ ਦੁਬਾਰਾ ਲੋਕਾਂ ਦੇ ਗਲਾਂ ਵਿਚ ਪਾ ਦਿੱਤਾ ਗਿਆ। ਪਹਿਲਾ ਕਹਿੰਦੇ ਹੁੰਦੇ ਸੀ ਹਿੰਦੂ ਮੁਸਲਿਮ ਸਿੱਖ ਈਸਾਈ , ਆਪਸ ਵਿਚ ਨੇ ਭਾਈ ਭਾਈ। ਪਰ ਹੁਣ ਅਖਬਾਰਾਂ ਵਿਚ ਦਿਖਾਇਆ ਜਾਂਦਾ ਏ ਕਿ ਫਲਾਣੇ ਬੰਦੇ ਨੇ ਬਿਆਨ ਦਿੱਤਾ, " ਭਾਰਤ ਦੇਸ਼ ਸਿਰਫ ਹਿੰਦੂਆਂ ਦਾ ਹੈ ਅਤੇ 2020 ਤੱਕ ਇਸਨੂੰ ਪੂਰਨ ਹਿੰਦੂ ਰਾਜ ਬਣਾ ਦਿੱਤਾ ਜਾਵੇਗਾ ", ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਲੋਕ ਇਹ ਬਿਆਨ ਦਿੰਦੇ ਨੇ ਉਹਨਾਂ ਉੱਪਰ ਕੋਈ ਕਾਨੂੰਨ ਲਾਗੂ ਕਿਉਂ ਨਹੀਂ ਹੁੰਦਾ ਤੇ ਉਹ ਸ਼ਰੇਆਮ ਘੁੰਮ ਰਹੇ ਨੇ।
ਆਜ਼ਾਦੀ ਦੇ ਜਸ਼ਨ ਮਨਾਉਣੇ ਨੇ ਤਾਂ ਆਜ਼ਾਦੀ ਦੇਸ਼ ਵਿਚ ਰਹਿੰਦੇ ਲੋਕਾਂ ਨੂੰ ਦਿਓ। ਉਹਨਾਂ ਨੂੰ ਇਹ ਹੱਕ ਦਿਓ ਕਿ ਉਹ ਆਪਣੇ ਧਰਮ , ਭਾਸ਼ਾ ਅਤੇ ਪਹਿਰਾਵੇ ਕਰਕੇ ਕਿਸੇ ਵਿਰੋਧਤਾ ਦਾ ਸ਼ਿਕਾਰ ਨਾ ਹੋਣ। ਜੇਕਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦੇਸ਼ ਦੇ ਸੰਵਿਧਾਨ ਕਰਕੇ ਵਲੂੰਧਰੀਆਂ ਗਈਆਂ ਨੇ ਤਾਂ ਇਸ ਬਾਰੇ ਬੈਠ ਕੇ ਵਿਚਾਰ ਕੀਤੀ ਜਾਵੇ ਤੇ ਸੰਵਿਧਾਨ ਵਿਚ ਤਬਦੀਲੀ ਕੀਤੀ ਜਾਵੇ ਕਿਉਂਕਿ ਸੰਵਿਧਾਨ ਪਹਿਲਾ ਵੀ ਕਈ ਵਾਰ ਬਦਲਿਆ ਗਿਆ ਹੈ ਅਤੇ ਹੁਣ ਵੀ ਜਿਥੇ ਕੋਈ ਕਮੀ ਰਹਿੰਦੀ ਹੈ ਤਾਂ ਉਸਨੂੰ ਦੂਰ ਕੀਤਾ ਜਾਵੇ ਨਹੀਂ ਤਾਂ ਦੇਸ਼ ਭਗਤੀ ਦਾ ਦੋਗਲਾ ਨਾਟਕ ਬੰਦ ਕੀਤਾ ਜਾਵੇ। ਕਾਨੂੰਨ ਸਭ ਉੱਪਰ ਇਕੋ ਜਿਹਾ ਲਾਗੂ ਕੀਤਾ ਜਾਵੇ ਫਿਰ ਚਾਹੇ ਉਹ ਕੋਈ ਮੰਤਰੀ ਹੀ ਕਿਉਂ ਨਾ ਹੋਵੇ।
ਆਜ਼ਾਦੀ ਦੀ ਅਸਲੀ ਪਰਿਭਾਸ਼ਾ ਬਾਰੇ ਸਭ ਨੂੰ ਜਾਣੂ ਕਰਵਾਉਣਾ ਸਾਡਾ ਫਰਜ਼ ਹੈ ਕਿਉਂਕਿ ਆਜ਼ਾਦੀ ਲੋਕਾਂ ਨੂੰ ਮਿਲਦੀ ਹੁੰਦੀ ਏ ਅਤੇ ਅਜੇ ਤਾਂ ਇਥੇ ਭ੍ਰਿਸ਼ਟਾਚਾਰ ਦੇ ਖਿਲਾਫ ਬੋਲਣ ਵਾਲੇ ਨੂੰ ਜੇਲ੍ਹ ਦਾ ਦਰਵਾਜਾ ਹੀ ਬਹੁਤ ਜਲਦੀ ਦਿਖਾਇਆ ਜਾਂਦਾ ਏ। ਸਕੂਲਾਂ ਕਾਲਜਾਂ ਵਿਚ ਸਿਰਫ ਇਕ ਭਾਸ਼ਾ ਨੂੰ ਲਾਗੂ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਉਹਨਾਂ ਦੀ ਮਾਂ ਬੋਲੀ ਤੋਂ ਦੂਰ ਕੀਤਾ ਜਾ ਰਿਹਾ ਹੈ। ਆਪਣੀ ਮਰਜੀ ਅਨੁਸਾਰ ਸਭ ਚੀਜ਼ਾਂ ਲਾਗੂ ਕਰਵਾਉਣ ਵਿਚ ਹੀ ਕਿਹਾ ਜਾਂਦਾ ਏ ਕਿ ਦੇਸ਼ ਤਰੱਕੀ ਦੀ ਰਾਹ ਉੱਪਰ ਹੈ। ਦੇਸ਼ ਦੇ ਅੰਨ-ਦਾਤੇ ਖੁਦਕੁਸ਼ੀਆਂ ਕਰ ਰਹੇ ਨੇ ਪਰ ਦੇਸ਼ ਤਰੱਕੀ ਦੀ ਰਾਹ ਤੇ ਹੈ । ਨੌਜਵਾਨ ਨੌਕਰੀਆਂ ਤੋਂ ਵਾਂਝੇ ਨੇ ਅਤੇ ਨੌਕਰੀਆਂ ਦੇਣ ਵਿਚ ਸਿਰਫ ਸਿਫਾਰਸ਼ਾਂ ਵਾਲਿਆਂ ਨੂੰ ਪਹਿਲ ਦਿਤੀ ਜਾ ਰਹੀ ਹੈ , ਫਿਰ ਵੀ ਦੇਸ਼ ਤਰੱਕੀ ਦੀ ਰਾਹ ਤੇ ਹੈ। ਆਜ਼ਾਦ ਕਹਿਲਵਾਉਣ ਵਾਲੇ ਦੇਸ਼ ਵਿਚ ਲੋਕਾਂ ਦੀ ਸੋਚ ਨੂੰ ਗੁਲਾਮ ਬਣਾ ਕੇ ਰੱਖਣ ਵਾਲੇ ਦੇਸ਼ ਵਿਚ ਕਿਸ ਮੂੰਹ ਨਾਲ ਕਹਿ ਦਈਏ ਕਿ ਸਭ ਨੂੰ ਆਜ਼ਾਦੀ ਮਿਲ ਚੁਕੀ ਹੈ ?? #Khalsa_Empire

No comments:
Post a Comment